ਉਸਨੂੰ ਤਾਂ ਸਰਦਾਰ ਨਹੀਂ ਕਹਿੰਦੇ





ਕਲਗੀਧਰ ਪਰਵਾਰ ਵਾਰ ਕੇ, ਸਾਨੂੰ ਸੀ ਸਰਦਾਰੀ ਦਿੱਤੀ ।
ਇਸ ਦੀ ਰਾਖੀ ਕਰਨ ਵਾਸਤੇ, ਨਾਲੇ ਪਹਿਰੇਦਾਰੀ ਦਿੱਤੀ ।
ਲੰਮੀਆਂ ਤਾਣ ਕੇ ਸੌ ਜਾਵੇ ਜੋ, ਉਸਨੂੰ ਪਹਿਰੇਦਾਰ ਨਹੀਂ ਕਹਿੰਦੇ।
ਜਿਸ ਦੇ ਸਿਰ ਦਸਤਾਰ ਨਾ ਹੋਵੇ, ਉਸਨੂੰ ਤਾਂ ਸਰਦਾਰ ਨਹੀਂ ਕਹਿੰਦੇ।
ਕਾਲਜ਼ਾਂ ਦੇ ਵਿਚ ਪੜ੍ਹਦੇ ਮੁੰਡੇ, ਬਹੁਤੇ ਨਹੀਂ ਦਸਤਾਰ ਸਜਾਉਂਦੇ।
ਸਿਰ ਤੇ ਪਟਕਾ ਬੰਨ੍ਹ ਕੇ ਉੱਤੇ, ਵੇਖੇ ਨੇ ਕਈ ਟੋਪੀ ਲਾਉਂਦੇ।
ਸਿਰ ਤੇ ਟੋਪੀ ਲਾਉਣੀ ਵੀਰੋ ! ਸਿੱਖੀ ਸਭਿਆਚਾਰ ਨਹੀਂ ਕਹਿੰਦੇ।

ਜਿਸ ਦੇ ਸਿਰ ਦਸਤਾਰ …………………..

ਦਾੜ੍ਹੀ ਮੁੱਛ ਮੁਨਾ ਕੇ ਜਿਹੜੇ, ਅਪਣੇ ਆਪ ਨੂੰ ਸਿੱਖ ਅਖਵਾਉਂਦੇ,
ਸਿੱਖੀ ਦਾ ਇਹ ਰੂਪ ਨਹੀਂ ਹੁੰਦਾ, ਸਿੱਖੀ ਸ਼ਾਨ ਨੂੰ ਧੱਬਾ ਲਾਉਂਦੇ।
ਸਾਬਤ ਸੂਰਤ ਭੰਨਣੀ ਵੀਰੋ ! ਸੋਹਣਾ ਕਦੇ ਸ਼ਿੰਗਾਰ ਨਹੀਂ ਕਹਿੰਦੇ।
ਜਿਸ ਦੇ ਸਿਰ ਦਸਤਾਰ …………………..


ਕੇਸ ਗੁਰੂ ਦੀ ਮੋਹਰ ਨੇ ਵੀਰੋ, ਇੰਨ੍ਹਾਂ ਨੂੰ ਸੰਭਾਲ ਕੇ ਰੱਖੋ ।
ਗੁਰੂ ਗ੍ਰੰਥ ਦੀ ਸਿੱਖਿਆ ਉੱਤੇ ਅਪਣੇ ਆਪ ਨੂੰ ਢਾਲ ਕੇ ਰੱਖੋ ।
ਮੰਨੀਏ ਨਾ ਜੇ ਹੁਕਮ ਗੁਰੂ ਦਾ, ਫਿਰ ਤਾਂ ਗੁਰੂ ਦਾ ਪਿਆਰ ਨਹੀਂ ਕਹਿੰਦੇ।
ਜਿਸ ਦੇ ਸਿਰ ਦਸਤਾਰ …………………..

ਸਾਬਤ ਸੂਰਤ ਰਹਿ ਕੇ ਜਿਹੜੇ, ਸਿਰ ਤੇ ਨੇ ਦਸਤਾਰ ਸਜਾਉਂਦੇ।
ਸਤਿਗੁਰੂ ਨੂੰ ਉਹ ਚੰਗੇ ਲਗਦੇ, ਸਿੱਖੀ ਦੀ ਉਹ ਸ਼ਾਨ ਵਧਾਉਂਦੇ।
ਸਿਰ ਤੇ ਪਟਕਾ ਬੰਨ੍ਹਿਆ ਹੋਵੇ, ਪਟਕੇ ਨੂੰ ਦਸਤਾਰ ਨਹੀਂ ਕਹਿੰਦੇ।
ਜਿਸ ਦੇ ਸਿਰ ਦਸਤਾਰ …………………..

ਕਲਗੀਧਰ ਦੇ ਖੰਡੇ ਵਾਲਾ, ਕੀਤਾ ਅੰਮ੍ਰਿਤਪਾਨ ਵੀ ਹੋਵੇ,
ਕੇਸ, ਕੰਘਾ, ਕੜਾ ਕਛਹਿਰਾ, ਗਾਤਰੇ ਪਾਈ ਕਿਰਪਾਨ ਵੀ ਹੋਵੇ,
ਥਾਂ ਥਾਂ ’ਤੇ ਫਿਰ ਮੱਥੇ ਟੇਕੇ, ਇਹ ਗੱਲ ਕਲਗੀਧਰ ਨਹੀਂ ਕਹਿੰਦੇ।
ਜਿਸ ਦੇ ਸਿਰ ਦਸਤਾਰ …………………..

ਵਿਰਸਾ ਬੜਾ ਅਮੀਰ ਹੈ ਸਾਡਾ, ਸਾਡਾ ਸਭਿਆਚਾਰ ਏ ਨਿਆਰਾ।
‘ਅਨਜਾਣ’ ਖੂਨ ਦੇ ਨਾਲ ਏ ਲਿਖਿਆ, ਸਾਡਾ ਤਾਂ ਇਤਿਹਾਸ ਹੀ ਸਾਰਾ।
ਅਕਾਲ ਪੁਰਖ ਦੇ ਬਾਝ ਕਿਸੇ ਨੂੰ ਅਸੀਂ ਤਾਂ ਪਰਵਿਦਗਾਰ ਨਹੀਂ ਕਹਿੰਦੇ ।
ਜਿਸ ਦੇ ਸਿਰ ਦਸਤਾਰ …


Read More Add your Comment 0 comments


Tags


Powered by WidgetsForFree

Popular Posts

 

Popular Posts

Recent Posts

Ads

About Me

Stay Connected

Featured Content

Popular Posts

Be our Fan on Facebook

Our Partners

Resources and Tools

© 2010 KhalsA OnlinE All Rights Reserved Thesis WordPress Theme Converted into Blogger Template by Hack Tutors.info